ਖੰਗੂੜਾ ਨੇ ਹਲਕਾ ਵੋਟਰਾਂ ਅਤੇ ਐੱਨ.ਆਰ.ਆਈਜ਼ ਵਾਸਤੇ ਨਵੀਂ ਰੋਮਾਂਚਕ ਵੈਬਸਾਈਟ ਲਾਂਚ ਕੀਤੀ - 01/09/2011
ਕਿਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਅੱਜ ਆਪਣੀ ਨਵੀਂ ਰੋਮਾਂਚਕ ਅਤੇ ਸੂਚਨਾਤਮਕ ਵੈਬਸਾਈਟ www.jassikhangura.com ਲਾਂਚ ਕੀਤੀ ਹੈ। ਜੱਸੀ ਨੇ ਕਿਹਾ, 'ਇਹ ਦਾਖਾ ਅਤੇ ਕਿਲਾ ਰਾਏਪੁਰ ਖੇਤਰਾਂ ਦੇ ਨਾਲ-ਨਾਲ ਐੱਨ.ਆਰ.ਆਈਜ਼ ਵਾਸਤੇ ਸਪੈਸ਼ਲ ਸੈਕਸ਼ਨ ਦੇ ਨਾਲ ਸਬੰਧਿਤ ਜਾਣਕਾਰੀ ਲੈਣ ਲਈ ਹੁਣ ਮੇਰਾ ਵਨ ਸਟਾਪ ਪੋਰਟਲ ਹੈ।'
ਇਹ ਸਾਈਟ ਲੋਕਾਂ ਨੂੰ ਸਹਾਇਤਾ ਦੇਣ ਲਈ ਵਿਕਸਿਤ ਕੀਤੀ ਗਈ ਹੈ, ਜਿਸ ਬਾਰੇ ਉਹ ਜਾਣਕਾਰੀ ਲੈਣਾ ਚਾਹੁੰਦੇ ਹਨ, ਜਿਨ੍ਹਾਂ 'ਚ ਪਿੰਡਾਂ 'ਤੇ ਅੰਕੜੇ ਅਤੇ ਇੱਕ ਵਿਸ਼ੇਸ਼ ਰੂਪ 'ਚ ਤਿਆਰ ਕੀਤਾ ਗਿਆ ਸੈਕਸ਼ਨ, ਜਿਹੜਾ ਐੱਨ.ਆਰ.ਆਈਜ਼ ਨੂੰ ਕਿਵੇˆ ਭਾਰਤ 'ਚ ਵੋਟ ਰਜਿਸਟਰ ਕਰਨੀ ਹੈ, ਸਬੰਧੀ ਜਾਣਕਾਰੀ ਦਿੰਦਾ ਹੈ। ਇਸਨੂੰ ਜੱਸੀ ਨਾਲ ਜੁੜਨ ਵਾਲੇ 40000 ਲੋਕਾਂ, ਜਿਨ੍ਹਾਂ 'ਚੋਂ 40 ਪ੍ਰਤੀਸ਼ਤ ਐੱਨ.ਆਰ.ਆਈਜ਼ ਹਨ, ਤੋਂ ਉਪਯੋਕਰਤਾਵਾਂ ਦੇ ਰੂਪ 'ਚ ਮਿਲੀ ਪ੍ਰਤੀਕ੍ਰਿਆ ਤੋਂ ਬਾਅਦ ਤਿਆਰ ਕੀਤਾ ਗਿਆ ਹੈ।
ਜੱਸੀ ਨੇ ਕਿਹਾ, 'ਮੈਂ ਆਪਣੀ ਪੁਰਾਣੀ ਸਾਈਟ ਨੂੰ ਲੋਕਾਂ ਦੀ ਅੱਜ ਦੀਆਂ ਜ਼ਰੂਰਤਾਂ ਅਤੇ ਲੋੜਾਂ ਦੇ ਨਾਲ ਹੋਰ ਜ਼ਿਆਦਾ ਜੋੜ ਕੇ ਬਦਲਣਾ ਚਾਹੁੰਦਾ ਹੈ, ਲਿਹਾਜ਼ਾ ਇਸ 'ਚ ਇੱਕ ਫੇਸਬੁੱਕ ਪਲਗਗਿਨ ਹੈ, ਜਿਹੜਾ ਸਾਡੇ ਉਪਯੋਗਕਰਤਾਵਾਂ ਦੀ ਲੋੜਾਂ ਨੂੰ ਪੂਰਾ ਕਰਨ ਵਾਸਤੇ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ।'
ਖੰਗੂੜਾ ਨੇ ਕਿਹਾ, 'ਇਹ ਨਾ ਸਿਰਫ ਹਲਕੇ ਦੀਆˆ ਘਟਨਾਵਾਂ ਤੇ ਗਤੀਵਿਧੀਆਂ ਦੇ ਜਲਦੀ ਅਪਡੇਟ ਹੋਣ ਵਾਲੀ ਸਾਈਟ ਹੈ, ਬਲਕਿ ਇਸਨੂੰ ਉਪਯੋਕਰਤਾਵਾਂ ਨੂੰ ਮੇਰੇ ਅਤੇ ਮੇਰੀ ਟੀਮ ਦੇ ਨਾਲ ਹੋਰ ਅਸਾਨੀ ਨਾਲ ਜੁੜਨ ਦੇ ਕਾਬਿਲ ਬਣਾਉਣ ਵਾਸਤੇ ਤਿਆਰ ਕੀਤਾ ਗਿਆ। ਮੈਂ ਨਵੇਂ ਉਪਯੋਕਰਤਾਵਾਂ ਨੂੰ ਮੇਰੇ ਕੰਮ ਦੀ ਥੋੜ੍ਹੇ ਸਮੇਂ 'ਚ ਜਾਣਕਾਰੀ ਪ੍ਰਦਾਨ ਕਰਨ ਵਾਸਤੇ ''ਬੈਸਟ ਆਫ ਜੱਸੀ'' ਸੈਕਸ਼ਨ ਵੀ ਜੋੜਿਆ ਹੈ।'
ਨਵੀਂ ਵੇਬਸਾਈਟ ਨਾ ਸਿਰਫ ਇੱਕ ਮਹਾਨ ਜਰੀਆ ਹੈ, ਬਲਕਿ ਜੱਸੀ ਨੇ ਕਿਹਾ, 'ਮੈਂ ਇਹ ਕਹਿ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਸਤੰਬਰ ਤੋਂ ਮੇਰੇ ਮਹੀਨਾਵਾਰ ਈ-ਨਿਊਜ ਲੈਟਰ ਵੀ ਨਵੀˆ ਨਵੇਂ ਡਿਜ਼ਾਇਨ 'ਚ ਹੋਵੇਗਾ, ਜਿਹੜਾ ਸਾਡੇ ਸੰਚਾਰ ਨੂੰ ਹੋਰ ਜ਼ਿਆਦਾ ਆਧੁਨਿਕ ਸੂਰਤ ਅਤੇ ਛੋਹ ਦੇ ਕੇ ਇਸ ਨਵੀਂ ਸਾਈਟ ਦੀ ਵਡਿਆਈ ਕਰੇਗਾ।'
ਜੱਸੀ ਨੂੰ ਵਿਸ਼ਵਾਸ ਹੈ ਕਿ ਨਵੀਂ ਸਾਈਟ www.jassikhangura.com ਪੰਜਾਬ ਦੀ ਸਿਆਸਤ 'ਚ ਉਨ੍ਹਾਂ ਦੀ ਸਿੱਖਣ ਦੀ ਅਵਸਥਾ ਨੂੰ ਪੂਰੀ ਤਰ੍ਹਾਂ ਨਾਲ ਦਰਸਾਉਂਦੀ ਹੈ ਅਤੇ ਆਸ ਕਰਦੇ ਹਨ ਕਿ ਉਨ੍ਹਾਂ ਦੇ ਹਲਕਾ ਵੋਟਰ, ਸਮਰਥਕ ਅਤੇ ਹੋਰ ਉਪਯੋਕਰਤਾ ਇਸਦੀ ਵਿਆਪਕ ਜਾਣਕਾਰੀ ਦਾ ਉਪਯੋਗ ਕਰਨਗੇ। ਹੋਰਨਾਂ ਵਿਧਾਇਕਾਂ ਦੀ ਤਰ੍ਹਾਂ ਜੱਸੀ ਪ੍ਰਤੀਕ੍ਰਿਆ 'ਤੇ ਫੱਲਦਾ ਹੈ।
ਜੱਸੀ ਖੰਗੂੜਾ, ਵਿਧਾਇਕਹਲਕਾ ਕਿਲਾ ਰਾਏਪੁਰ