'ਪੰਥ ਰਤਨ'ਪੰਥ ਰਤਨ ਫਖਰ-ਏ-ਕੌਮ' ਦਾ ਐਵਾਰਡ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ, ਸਗੋਂ ਡਾ. ਮਨਮੋਹਨ ਸਿੰਘ ਜੀ ਨੂੰ ਦਿਓ।- 29/11/2011
29 ਨਵੰਬਰ, 2011
ਗਿਆਨੀ ਗੁਰਬਚਨ ਸਿੰਘ ਜੀ,ਸ਼੍ਰੀ ਅਕਾਲ ਤਖਤ ਸਾਹਿਬ
ਤੇਜਾ ਸਿੰਘ ਸਮੁੰਦਰੀ ਹਾਲ
ਗੋਲਡਨ ਟੈਂਪਲ ਕੰਪਲੈਕਸ
ਅੰਮ੍ਰਿਤਸਰ
ਫੈਕਸ: 0183-2553919
ਸ਼੍ਰੀਮਾਨ ਜੱਥੇਦਾਰ ਜੀ,
'ਪੰਥ ਰਤਨ ਫਖਰ-ਏ-ਕੌਮ' ਦਾ ਐਵਾਰਡ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ, ਸਗੋਂ ਡਾ. ਮਨਮੋਹਨ ਸਿੰਘ ਜੀ ਨੂੰ ਦਿਓ।
ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਵਰਤਮਾਨ ਮੁੱਖ ਮੰਤਰੀ, ਸ. ਪ੍ਰਕਾਸ਼ ਸਿੰਘ ਬਾਦਲ ਨੂੰ 'ਪੰਥ ਰਤਨ ਫਖਰ -ਏ-ਕੌਮ ਦਾ ਐਵਾਰਡ ਦਿੱਤੇ ਜਾਣ ਸਬੰਧੀ ਲਏ ਫੈਸਲੇ 'ਤੇ ਗਹਿਰਾ ਅਫਸੋਸ ਪ੍ਰਗਟ ਕਰਦੇ ਹੋਏ ਲਿੱਖ ਰਿਹਾ ਹਾਂ। ਵਿਸ਼ਵ ਭਰ ਦੇ ਕਈ ਸਿੱਖਾਂ ਨੂੰ ਇਹ ਬਹੁਤ ਹੀ ਪ੍ਰੇਸ਼ਾਨ ਕਰ ਦੇਣ ਵਾਲਾ ਫੈਸਲਾ ਹੈ, ਕਿਉਂਕਿ ਜੇਕਰ ਹਾਲ ਹੀ ਦੇ ਸਾਲਾਂ 'ਚ ਕਿਸੇ ਨੇ ਸਿੱਖੀ ਨੂੰ ਨੁਕਸਾਨ ਪਹੁੰਚਾਇਆ ਹੈ, ਉਹ ਮੁੱਖ ਮੰਤਰੀ ਬਾਦਲ ਹਨ, ਸਿੱਖ ਜਾਤੀ ਲਈ ਸੱਭ ਤੋਂ ਵੱਡੇ ਧੌਖੇਬਾਜ।
ਨਾ ਸਿਰਫ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਹੋਰ ਸਿੱਖ ਤੋਂ ਜਿਆਦਾ ਸਮੇਂ ਤੱਕ ਐੱਸ.ਜੀ.ਪੀ.ਸੀ 'ਤੇ ਕੰਟਰੋਲ ਕੀਤਾ ਹੈ, ਬਲਕਿ ਇਸ ਪ੍ਰਕਿਰਿਆ ਦੌਰਾਨ ਇਸਨੂੰ ਖੋਖਲਾ ਕਰ ਦਿੱਤਾ ਹੈ। ਇਸਨੂੰ ਸੁਤੰਤਰ ਸੰਸਥਾ ਹੋਣਾ ਚਾਹੀਦਾ ਹੈ, ਜੋ ਇਹ ਹੁਣ ਨਹੀਂ ਰਿਹਾ ਹੈ। ਇਸਦੀ ਕਾਰਜਪ੍ਰਣਾਲੀ ਹੁਣ ਹੇਠਾਂ ਨੂੰ ਆ ਰਹੀ ਹੈ, ਅਤੇ ਇਹ ਪਾਰਦਰਸ਼ਿਤਾ ਦੇ ਪੱਧਰ 'ਤੇ ਇਹ ਬਹੁਤ ਹੀ ਦੁੱਖ ਦੀ ਗੱਲ ਹੈ। ਸ. ਪ੍ਰਕਾਸ਼ ਸਿੰਘ ਬਾਦਲ ਅਧੀਨ ਐੱਸ.ਜੀ.ਪੀ.ਸੀ ਉਸਦੀ ਸਿਆਸੀ ਪਾਰਟੀ ਦੇ ਵਿਸਥਾਰ ਦਾ ਜਰੀਧਾ ਬਣ ਗਈ ਹੈ ਅਤੇ ਇਥੋਂ ਤੱਕ ਕਿ ਆਪਣੇ ਵਿੱਤੀ ਮਾਮਲਿਆਂ ਦੀ ਇਸਦੀ ਸੁਤੰਤਰ ਆਡਿਟ ਵੀ ਨਹੀਂ ਰਹੀ ਹੈ।
ਬਾਦਲ ਪਰਿਵਾਰ ਤੋਂ ਜਿਆਦਾ ਪੰਜਾਬ ਦੀ ਸਿਆਸਤ 'ਚੋਂ ਕਿਸੇ ਹੋਰ ਸਿੱਖ ਪਰਿਵਾਰ ਨੂੰ ਵਿੱਤੀ ਫਾਇਦਾ ਨਹੀਂ ਮਿਲਿਆ ਹੈ। ਜਦੋਂ ਪੰਜਾਬ ਬੱਲ ਰਿਹਾ ਸੀ, ਇਨ੍ਹਾਂ ਨੇ ਸੁਖਬੀਰ ਬਾਦਲ ਦੇ ਸੁੱਖ ਤੇ ਸੁਰੱਖਿਆ ਲਈ ਉਸਨੂੰ ਕੈਲੀਫੋਰਨੀਆ ਭੇਜ ਦਿੱਤਾ। ਸ. ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਆਪਣੇ ਪਰਿਵਾਰ ਨੂੰ ਤਰਜੀਹ ਦਿੱਤੀ ਹੈ; ਸਿੱਖ ਧਰਮ ਤੇ ਪੰਜਾਬ ਦੇ ਹਿੱਤ ਉਸ ਦੀਆਂ ਪ੍ਰਾਥਮਿਕਤਾਵਾਂ ਨਹੀਂ ਹਨ।
ਬਾਦਲ ਸਾਹਿਬ ਦੀ ਸੱਤਾ ਲਈ ਲਾਲਚ ਦਾ ਨਤੀਜਾ ਸਾਫ ਤੌਰ 'ਤੇ 1980 ਤੇ 1990 ਦੇ ਸਮੇਂ ਦੌਰਾਨ ਹਜਾਰਾਂ ਸਿੱਖ ਨੌਜਵਾਨਾਂ ਦੀ ਮੌਤ ਦੇ ਰੂਪ 'ਚ ਸਾਹਮਣੇ ਆਇਆ। ਜੇਕਰ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ 'ਚ ਕੰਮ ਕੀਤਾ ਸੀ, ਤਾਂ ਉਨ੍ਹਾਂ ਨੂੰ ਪੰਜਾਬ ਦੀ ਸ਼ਾਂਤੀ ਨੂੰ ਵਾਪਿਸ ਲਿਆਉਣ 'ਚ ਜਿਆਦਾ ਰਚਨਾਤਮਿਕ ਭੂਮਿਕਾ ਨਿਭਾਉਣੀ ਚਾਹੀਦੀ ਸੀ।
ਦੁਨੀਆਂ ਭਰ 'ਚ ਕਈ ਲੋਕ ਸ. ਪਰਕਾਸ਼ ਸਿੰਘ ਬਾਦਲ ਨੂੰ ਹੁਣ ਤੱਕ ਦਾ ਸੱਭ ਤੋਂ ਜਿਆਦਾ ਭ੍ਰਿਸ਼ਟ ਸਿੱਖ ਸਮਝਦੇ ਹਨ। ਜੇਕਰ ਲੋਕਾਂ ਦੀ ਦੁਹਾਈ ਦੇ ਬਾਵਜੂਦ ਹਾਲੇ ਵੀ ਐੱਸ.ਜੀ.ਪੀ.ਸੀ ਮੁੱਖ ਮੰਤਰੀ ਨੂੰ ਇਹ ਪੁਰਸਕਾਰ ਦੇਣ ਦਾ ਫੈਸਲਾ ਕਰਦੀ ਹੈ, ਤਾਂ ਮੈਂ ਇਕ ਸਲਾਹ ਦੇਣਾ ਚਾਹਾਂਗਾ। ਮੈਂ ਸ. ਪਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਉਣ ਅਤੇ ਇਹ ਸੌਂਹ ਚੁੱਕਣ ਲਈ ਕਹਾਂਗਾ, ਕਿ ਉਨ੍ਹਾਂ ਨੇ ਕਦੇ ਵੀ ਭ੍ਰਿਸ਼ਟਾਚਾਰ ਰਾਹੀਂ ਪੈਸਾ ਨਹੀਂ ਬਣਾਇਆ। ਮੈਂ ਪੁੱਛਾਂਗਾ ਕਿ ਉਹ ਦੱਸਣ ਕਿ ਜੇਕਰ ਭ੍ਰਿਸ਼ਟਾਚਾਰ ਰਾਹੀਂ ਨਹੀਂ, ਤਾਂ ਫਿਰ ਕਿਵੇਂ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਦੇ ਪਰਿਵਾਰ ਨੇ ਪੈਸਾ ਬਣਾਇਆ ਹੈ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹਾਂਗਾ ਕਿ ਜਦੋਂ ਪੰਜਾਬ ਬੱਲ ਰਿਹਾ ਸੀ, ਤਾਂ ਕਿਉਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜ ਦਿੱਤਾ। ਕਿਉਂ ਉਹ ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਤੋਂ ਡਰਦੇ ਹਨ?
ਅਫਸੋਸਜਨਕ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਸਿਰਫ ਆਪਣੇ ਪਰਿਵਾਰ ਦੀ ਸੇਵਾ ਲਈ ਹਨ। ਉਨ੍ਹਾਂ ਨੇ ਆਪਣੇ ਵਿਅਕਤੀਗਤ ਸਫਲਤਾਵਾਂ ਖਾਤਿਰ ਪੰਜਾਬ ਤੇ ਸਿੱਖੀ ਦਾ ਬਲੀਦਾਨ ਦੇ ਦਿੱਤਾ। ਇਸ ਅਧਾਰ 'ਤੇ ਮੈਂ ਐੱਸ.ਜੀ.ਪੀ.ਸੀ ਨੂੰ ਸ. ਪਰਕਾਸ਼ ਸਿੰਘ ਬਾਦਲ ਨੂੰ ਇਹ ਐਵਾਰਡ ਦੇਣ ਸਬੰਧੀ ਆਪਣੇ ਫੈਸਲੇ 'ਤੇ ਸਮੀਖਿਆ ਕਰਨ ਲਈ ਜੋਰਦਾਰ ਅਪੀਲ ਕਰਦਾ ਹਾਂ।
ਬਾਦਲ ਸਾਹਿਬ ਤੋਂ ਜਿਆਦਾ ਇਥੇ ਹੋਰ ਕਈ ਵਧੀਆ ਸਿੱਖ ਹਨ, ਜਿਹੜੇ ਅਸਲ 'ਚ ਅਜਿਹਾ ਐਵਾਰਡ ਪ੍ਰਾਪਤ ਕਰਨ ਦੇ ਹੱਕਦਾਰ ਹਨ। ਉਨ੍ਹਾਂ 'ਚੋਂ ਸੱਭ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਹਨ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਸਲਾਹ 'ਤੇ ਗੰਭੀਰਤਾ ਨਾਲ ਧਿਆਨ ਦੇਵੋਗੇ।ਆਪ ਜੀ ਦਾ ਵਿਸ਼ਵਾਸ-ਪਾਤਰ,
ਜੱਸੀ ਖੰਗੂੜਾ, ਵਿਧਾਇਕਹਲਕਾ ਕਿਲਾ ਰਾਏਪੁਰ