ਪੰਜਾਬ ‘ਤੇ ਸਦਾ ਰਾਜ ਕਰਨਾ ਸੁਖਬੀਰ ਦਾ ਸਿਰਫ ਸੁਪਨਾ: ਖੰਗੂੜਾ - 16/05/2011
ਚੰਡੀਗੜ੍ਹ, 16 -ਮਈ ਕਿਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਅੱਜ ਸੁਖਬੀਰ ਤੋਂ ਉਨ੍ਹਾਂ ਨੂੰ ਹਾਲ ਹੀ ਦੇ ਵਿਧਾਨ ਸਭਾ ਚੌਣਾਂ ਦੇ ਨਤੀਜ਼ਿਆਂ ਤੋਂ ਮਿੱਲੀ ਸਿੱਖਿਆ ਦੇ ਬਾਰੇ ਵਿੱਚ ਪੁੱਛਿਆ ਹੈ।
ਖੰਗੂੜਾ ਨੇ ਕਿਹਾ ਕਿ ਆਪਣੇ ਸ਼ਾਸਨਕਾਲ ਦੀ ਸ਼ੁਰੂਆਤ ‘ਚ ਸੁਖਬੀਰ ਨੇ ਪੱਛਮੀ ਬੰਗਾਲ ‘ਚ ਖੱਬੀ-ਪੱਖੀਆਂ ਦੇ ਲੰਮੇ ਕਾਰਜਕਾਲ ਦਾ ਅਧਿਐਨ ਕਰਨ ਅਤੇ ਉਨ੍ਹਾਂ ਦੇ ਮੁੱਦਿਆਂ ਅਤੇ ਕਾਰਕਾਂ ਨੂੰ ਜਾਣਨ ਖਾਤਿਰ ਲੋਕਾਂ ਨੂੰ ਨਿਯੁਕਤ ਕੀਤਾ ਸੀ, ਜਿਹੜੇ ਪੰਜਾਬ ਨਾਲ ਬਹੁਤ ਜੋੜੇ ਅਤੇ ਤਬਦੀਲ ਕੀਤੇ ਗਏ।
ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਖੱਬੀ-ਪੱਖੀਆਂ ਦੀ ਅਸਫਲ ਨੀਤੀਆਂ ਦੇ ਚਲਦੇ ਉਨ੍ਹਾਂ ਦੀ ਪੱਛਮੀ ਬੰਗਾਲ ‘ਚ ਬੁਰੀ ਹਾਰ ਦੇ ਬਾਵਜੂਦ ਸੁਖਬੀਰ ਹਾਲੇ ਵੀ ਉਨ੍ਹਾਂ ਨੀਤੀਆਂ ਨੂੰ ਪੰਜਾਬ ‘ਚ ਲਾਗੂ ਕਰਨਾ ਚਾਹੁੰਦੇ ਹਨ।
ਖੰਗੂੜਾ ਨੇ ਕਿਹਾ ਕਿ ਲੋਕਤੰਤਰ ’ ਚ ਪਾਰਟੀ ਗਤੀਵਿਧੀਆਂ ਦਾ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਵੱਖਰਾ ਹੋਣਾ ਬਹੁਤ ਜ਼ਰੂਰੀ ਤੇ ਮਹੱਤਵ ਰੱਖਦਾ ਹੈ, ਮਗਰ ਪੱਛਮ ‘ਚ ਖੱਬੀ-ਪੱਖੀਆਂ ਦੀ ਤਰਜ਼ ’ਤੇ ਪੰਜਾਬ ‘ਚ ਇਸ ਸੀਮਾ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ। ਸੂਬੇ ‘ਚ ਕੋਈ ਵੀ ਨਹੀਂ ਜਾਣ ਪਾ ਰਿਹਾ ਹੈ ਕਿ ਕਿੱਥੇ ਅਕਾਲੀ ਪਾਰਟੀ ਦਾ ਅੰਤ ਹੁੰਦਾ ਹੈ ਅਤੇ ਨੌਕਰਸ਼ਾਹੀ ਦੀ ਸ਼ੁਰੂਆਤ। ਇਸ ਲੜੀ ਹੇਠ ਪੱਛਮੀ ਬੰਗਾਲ ’ਚ ਖੱਬੀ-ਪੱਖੀਆਂ ਕੈਡਰਾਂ ਦੀ ਰਾਹ ‘ਤੇ ਚੱਲਦਿਆਂ ਸੋਈ ਨੇ ਹਾਲ ਦੇ ਸਾਲਾਂ ਦੌਰਾਨ ਪੰਜਾਬ ‘ਚ ਵੀ ਉਹੀ ਨੀਤੀ ਅਪਣਾਈ। ਇਨ੍ਹਾਂ ਨੇ ਸੂਬੇ ਦੀ ਸਰੋਤਾਂ ਦਾ ਦੁਸ਼ਮਣੀ ਦੀ ਸਿਆਸਤ ਦੇ ਤਹਿਤ ਵਿਅਕਤੀਗਤ ਫਾਇਦੇ ਦੇ ਲਈ ਪ੍ਰਯੋਗ ਕਰਦਿਆਂ ਜੰਮ ਕੇ ਅਨਿਆਂ ਕੀਤਾ।
ਖੰਗੂੜਾ ਨੇ ਕਿਹਾ ਕਿ ਹਾਲ ਹੀ ‘ਚ ਕੁਝ ਮਹੀਨੇ ਪਹਿਲਾਂ ਸੁਖਬੀਰ ਖੁੱਲ੍ਹੇਆਮ ਅਕਾਲੀ ਪਾਰਟੀ ਦੇ 25 ਸਾਲਾਂ ਤੱਕ ਬਿਨ੍ਹਾਂ ਕਿਸੇ ਵਿਰੋਧ ਦੇ ਸ਼ਾਸਨਕਾਲ ਦੀ ਭਵਿੱਖਬਾਣੀ ਕਰ ਰਹੇ ਸਨ, ਮਗਰ ਹੁਣ ਇਹ ਸਾਫ ਹੋ ਗਿਆ ਹੈ ਕਿ ਸੂਬੇ ਦੀ ਜਨਤਾ ਦੀ ਵੋਟਿੰਗ ਦੀ ਤਾਕਤ ਉਨ੍ਹਾਂ ਆਪਣਾ ਬੋਰੀਆ ਬਿਸਤਰਾ ਲਪੇਟਣ ਲਈ 25 ਘੰਟਿਆਂ ਦਾ ਸਮਾਂ ਤੱਕ ਨਹੀਂ ਦੇਵੇਗੀ।
ਕੋਈ ਵੀ ਵਿਚਾਰ ਕਿ ਸੁਖਬੀਰ ਸ਼ਾਇਦ ਇਕੱਲੇ ਪੈਸੇ ਦੀ ਤਾਕਤ ਦੇ ਦਮ ‘ਤੇ ਚੌਣਾਂ ’ਚ ਬੱਲ ਦਿਖਾ ਸਕਦਾ ਹੈ, ਨੂੰ ਇਨ੍ਹਾਂ ਵਿਧਾਨ ਸਭਾ ਚੌਣਾਂ ਦੇ ਨਤੀਜ਼ਿਆਂ ਨੇ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ। ਖੰਗੂੜਾ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਬਾਦਲਾਂ ਦਾ 70 ਟੀਚੇ ਰੱਖੀਆਂ ਸੀਟਾਂ ਦੇ ਲਈ ਵੱਡੀ ਮਾਤਰਾ ’ਚ ਧੰਨ ਖਰਚ ਕਰਨਾ ਹੁਣ ਵਿਅਰਥ ਹੋ ਚੁੱਕਾ ਹੈ, ਕਿਉਂਕਿ ਸਧਾਰਨ ਤੌਰ ‘ਤੇ ਵੋਟਰ
ਹੁਣ ਬਹੁਤ ਸਮਝਦਾਰ ਬਣ ਚੁੱਕਾ ਹੈ, ਜਿਸਨੂੰ ਪੈਸਿਆਂ ਨਾਲ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਹੈ।
ਖੰਗੂੜਾ ਨੇ ਦੋਨਾਂ ਬਾਦਲ ਪਿਤਾ ਤੇ ਪੁੱਤਰ ‘ਤੇ ਦਹਾਕਿਆਂ ਪਹਿਲਾਂ ਆਪਣੇ ਚੌਣ ਖੇਤਰਾਂ ’ਚ ਵੋਟ ਖਰੀਦਣ ਦੀ ਸੰਸਕ੍ਰਿਤੀ ਦੀ ਸ਼ੁਰੂਆਤ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਰੀਤ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਾ ਹੁਣ ਬਾਦਲਾਂ ਦੀ ਭਾਰੀ ਭੁੱਲ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਵੋਟ ਨੂੰ ਬਾਦਲਾਂ ਦਾ ਗੰਦਾ ਧੰਨ ਨਹੀਂ ਚਾਹੀਦਾ ਹੈ, ਜਿਸਦੀ ਇੱਛਾ ਸਿਰਫ ਇਮਾਨਦਾਰ, ਜ਼ਿੰਮੇਵਾਰ ਅਤੇ ਕੁਸ਼ਲ ਸਰਕਾਰ ਦੇ ਰੂਪ ‘ਚ ਹੈ। ਭਾਰਤ ਦੇ ਚੌਣਾਂ ਦੇ ਜ਼ਿਆਦਾ ਨਤੀਜ਼ੇ ਸ਼ਾਸਨ ਦੇ ਮਾਮਲਿਆਂ ਵੱਲੋਂ ਨਿਰਧਾਰਿਤ ਕੀਤੇ ਜਾਂਦੇ ਹਨ ਅਤੇ ਹਾਲੇ ਤੱਕ ਇਸ ਗਠਜੋੜ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਦੇ ਕੁਝ ਹੱਦ ਤੱਕ ਨੇੜੇ ਵੀ ਖਰਾ ਉਤਰਨ ਦਾ ਕੋਈ ਪ੍ਰਮਾਣ ਨਹੀਂ ਦਿੱਤਾ ਹੈ।
ਜੱਸੀ ਨੇ ਅੰਤ ’ਚ ਕਿਹਾ ਕਿ ਬਾਦਲ ਸੱਚਾਈ ਤੋਂ ਕੋਹਾਂ ਦੂਰ ਦੁਨੀਆਂ ‘ਚ ਰਹਿੰਦੇ ਹਨ। ਇਹੋ ਕਾਰਨ ਹੈ ਕਿ ਡਰਪੋਕ ਪੰਜਾਬ ਸਰਕਾਰ ਸੂਬੇ ਦੀ ਮਸ਼ੀਨਰੀ ਨੂੰ ਫੜੇ ਬੈਠੀ ਹੈ ਅਤੇ ਰੋਲਾ ਪਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੀ, ਮਗਰ ਪੰਜਾਬ ਦੇ ਵੋਟਰ ਉਸਨੂੰ ਮੌਕਾ ਨਹੀਂ ਦੇਣਗੇ। ਪੰਜਾਬੀਆਂ ਨੇ ਜ਼ਲਦੀ ਤੋਂ ਜ਼ਲਦੀ ਬਾਦਲਾਂ ਨੂੰ ਇਤਿਹਾਸ ‘ਚ ਤਬਦੀਲ ਕਰਨ ਦਾ ਪੱਕਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਤਿੰਨ ਵਾਰ ਸ਼ਾਸਨ ਕੀਤਾ ਅਤੇ ਹਰੇਕ ਵਾਰ ਨਕਾਰ ਦਿੱਤੇ ਗਏ ਤੇ ਅਗਾਮੀ ਵਿਧਾਨ ਸਭਾ ਚੌਣਾਂ ਦਾ ਨਤੀਜ਼ਾ ਵੀ ਇਹੀ ਹੋਵੇਗਾ ।