ਕਾਲੀ ਸੁਚੀ ਦਾ ਰਾਜਨੀਤੀਕਰਣ ਨਾ ਕਰੋ - 27/07/2010
|
ਸਰਦਾਰ ਪ੍ਰਕਾਸ਼ ਸਿੰਘ ਬਾਦਲ 27 ਜੁਲਾਈ, 2010 ਸਤਿਕਾਰ ਯੋਗ ਬਾਦਲ ਸਾਹਿਬ, ਵਿਸ਼ਾ : ਕਾਲੀ ਸੂਚੀ ਦਾ ਰਾਜਨੀਤੀਕਰਣ ਨਾ ਕਰੋ ਤੁਹਾਡੀ ਸਰਕਾਰ ਵਲੋਂ ਕਾਲੀ ਸੂਚੀ ਮੁੱਦੇ ਦੇ ਚੋਣਵੋਂ ਵਤੀਰੇ ਨੇ ਮੈਨੂੰ ਕਾਫੀ ਸਦਮਾ ਪਹੁੰਚਾਇਆ ਹੈ। ਤੁਹਾਨੂੰ ਇਸਨੂੰ ਆਉਣ ਵਾਲੀਆਂ ਐਸ.ਜੀ.ਪੀ.ਸੀ ਚੋਣਾਂ ਵਿੱਚ, ਇਕ ਰਾਜਨੀਤਿਕ ਹਥਿਆਰ ਦੇ ਰੂਪ ਵਿੱਚ ਤਾਂ ਨਹੀਂ ਕਿਤੇ ਵਰਤਣਾ ਚਾਹੁੰਦੇ। ਮੇਰੀ ਰਾਇ ਵਿੱਚ ਤੁਹਾਨੂੰ ਇਸ ਪ੍ਰਵਾਸੀ ਭਾਰਤੀਆਂ ਦੇ ਮੁੱਦੇ ਨੂੰ ਪੱਖਪਾਤ ਰਹਿਤ ਰੱਖਣਾ ਚਾਹੀਦਾ ਹੈ। ਤੁਸੀਂ ਅਜੇ ਵੀ ਇਸ ਗੱਲ ਦੀ ਪ੍ਰਸ਼ੰਸਾ ਨਹੀਂ ਕਰਦੇ ਕਿ ਇਸ ਮੁੱਦੇ ਦਾ ਹੱਲ ਕੁਝ ਨਾਵਾਂ ਨੂੰ ਕੱਟਣ ਅਤੇ ਕੁਝ ਹੋਰ ਨੂੰ ਅਣਦੇਖਿਆ ਕਰਨ ਨਾਲ ਨਹੀਂ ਹੋਣਾ, ਜਿਨ੍ਹਾਂ ਨਾਲ ਤੁਹਾਡੇ ਮੰਤਰੀਆਂ ਅਤੇ ਅਪਰਾਧੀ ਸਮਰਥਕਾਂ ਦੀ ਕੋਈ ਨਿਜੀ ਦੁਸ਼ਮਣੀ ਹੈ। ਸਮਾਂ ਆ ਗਿਆ ਹੈ ਕਿ ਤੁਸੀਂ ਉਹਨਾਂ ਸਾਰੇ ਨਾਵਾਂ ਦੀ ਵੀ ਘੋਸ਼ਣਾ ਕਰੋ ਜਿਨ੍ਹਾਂ ਨੂੰ ਤੁਹਾਡੀ ਸਰਕਾਰ ਦੀਆਂ ਨੀਤੀਆਂ ਸਦਕੇ ਇਸ ਕਾਲੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸੱਚ ਨੂੰ ਕਬੂਲਣਾ ਸਿੱਖੋ ਅਤੇ ਉਹਨਾਂ ਮੁੱਦਿਆਂ ਲਈ ਮੁਹਿੰਮ ਚਲਾਉਣੀ ਸ਼ੁਰੂ ਕਰੋ, ਜੋ ਕਾਲੀ ਸੂਚੀ ਵਿੱਚ ਗਲਤ ਤੌਰ ਤੇ ਦਰਜ ਲੋਕਾਂ ਦੇ ਹਿੱਤਾਂ ਦੀ ਰਖਵਾਲੀ ਕਰਦੀ ਹੋਵੇ । |
| 1. ਜ੍ਹਿਨਾਂ ਪ੍ਰਵਾਸੀ ਭਾਰਤੀਆਂ ਦੀ ਸੰਪੱਤੀ ਸਿਲਸਿਲੇਵਾਰ ਢੰਗ ਨਾਲ ਪੰਜਾਬ ਪੁਲਿਸ ਨੇ ਲੁੱਟੀ ਅਤੇ ਉਹਨਾਂ ਦੇ ਨਾਂ ਕਾਲੀ ਸੂਚੀ ਵਿੱਚ ਦਰਜ ਕੀਤੇ। 2. ਤੁਸੀਂ ਇਕ ਸੰਪੂਰਣ ਕਾਲੀ ਸੂਚੀ ਵਿੱਚ ਦਰਜ ਲੋਕਾਂ ਦੇ ਨਾਂ ਜਾਰੀ ਕਰੋ ਅਤੇ ਇਕ ਅਹਿਜੀ ਸਹੂਲਤ ਮੁੱਹਇਆ ਕਰਵਾਓ, ਜਿਸ ਨਾਲ ਲੋਕ ਇਹ ਜਾਣ ਸਕਣ ਕਿ ਉਹਨਾਂ ਦੇ ਨਾਲ ਕਾਲੀ ਸੂਚੀ ਵਿੱਚ ਦਰਜ ਹਨ। 3. ਇਕ ਅਜਾਦ ਪੁਨਰ ਵਿਚਾਰਕ ਅਪੀਲ ਸੁਣਨ ਦੀ ਸੱਤਾ ਨੂੰ ਅਸਰਦਾਇਕ ਢੰਗ ਨਾਲ ਕਾਇਮ ਕੀਤਾ ਜਾਵੇ ਤਾਂ ਜੋ ਕਾਲੀ ਸੂਚੀ ਵਿੱਚ ਦਰਜ ਲੋਕ ਆਪਣਾ ਪੱਖ ਰੱਖ ਸਕਣ। 4. ਇਹ ਬੜੇ ਅਫਸੋਸ ਦੀ ਗੱਲ ਹੈ ਕਿ ਤੁਹਾਡੀ ਸਰਕਾਰ ਕਾਲੀ ਸੂਚੀ ਦੇ ਮੁੱਦੇ ਨੂੰ ਇਕ ਸਪਸ਼ਟ ਰੂਪ ਵਿੱਚ ਸੁਲਝਾ ਨਹੀਂ ਪਾਈ। |
| ਹੇ ਤੁਸੀਂ ਪ੍ਰਵਾਸੀ ਭਾਰਤੀਆਂ ਨੂੰ ਸੱਚੇ ਤੌਰ ਤੇ ਕਾਲੀ ਸੂਚੀ ਮੁੱਦੇ ਵਿੱਚ ਨਿਆਂ ਦਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੇਰੇ ਉਪੱਰ ਲਿਖੇ ਸੁਝਾਵਾਂ ਨੂੰ ਗਹੁ ਨਾਲ ਵਿਚਾਰਨਾ ਚਾਹੀਦਾ ਹੈ। ਤੁਹਾਡਾ ਵਿਸ਼ਵਾਸਪਾਤਰ ਜੱਸੀ ਖੰਗੂੜਾ ਐਮ.ਐਲ.ਏ. ਹਲਕਾ ਕਿਲ੍ਹਾ ਰਾਏਪੁਰ |
