ਪੰਜਾਬ ਦੇ ਗਰੀਬ ਕਿਸਾਨਾਂ ਨੂੰ ਪ੍ਰਵਾਸ ਕਰਨ ਲਈ ਪ੍ਰੇਰ ਕੇ ਉਨ੍ਹਾਂ ਦਾ ਮਜ਼ਾਕ ਨਾ ਉਡਾਓ - 22/09/2010
ਸਰਦਾਰ ਸੁਖਬੀਰ ਬਾਦਲ
ਉੱਪ ਮੁੱਖ ਮੰਤਰੀ
ਪੰਜਾਬ
21 ਸਪਤੰਬਰ 2010
ਪਿਆਰੇ ਸੁਖਬੀਰ
ਵਿਸ਼ਾ : ਪੰਜਾਬ ਦੇ ਗਰੀਬ ਕਿਸਾਨਾਂ ਨੂੰ ਪ੍ਰਵਾਸ ਕਰਨ ਲਈ ਪ੍ਰੇਰ ਕੇ ਉਨ੍ਹਾਂ ਦਾ ਮਜ਼ਾਕ ਨਾ ਉਡਾਓ
ਮੈਨੂੰ ਇਸ ਗੱਲ ਦਾ ਸਦਮਾ ਪੁੱਜਾ ਹੈ ਕਿ ਤੁਹਾਡੀ ਵਰਤਮਾਨ ਅੰਤਰ ਰਾਸ਼ਟਰੀ ਯਾਤਰਾ ਦਾ ਸਬਕ ਪੰਜਾਬ ਦੇ ਗਰੀਬ ਕਿਸਾਨਾਂ ਨੂੰ ਦਖਣੀ ਅਮਰੀਕਾ ਜਾਣ ਲਈ ਪ੍ਰੇਰਿਤ ਕਰਨਾ ਹੈ।
ਕੇਂਦਰੀ ਅਤੇ ਦਖਣੀ ਅਮਰੀਕਾ ਦੀ ਖੇਤੀ ਨਾਲੋਂ ਪੰਜਾਬ ਦੀ ਸੰਘਣੀ ਖੇਤੀ ਦਾ ਸਵਰੂਪ ਬੜਾ ਹੀ ਵਖਰਾ ਹੈ। ਜਲਵਾਯੂ ਪਖੋਂ, ਭੂ ਖੇਤਰੀ ਧਰਾਤਲ ਦੀ ਬੰਤਰ ਪਖੋਂ, ਮੌਸਮੀ ਭਿਨਤਾ ਪਖੋਂ ਅਤੇ ਉਸ ਇਲਾਕੇ ਦੇ ਵਡੇ ਖੇਤ ਜੋ ਹਜ਼ਾਰਾਂ ਏਕੜ ਜ਼ਮੀਨ ਵਿੱਚ ਫੈਲੇ ਹੋਏ ਹਨ ਪੰਜਾਬ ਦੇ ਛੋਟੇ 5 ਏਕੜ ਦੇ ਖੇਤਾਂ ਨਾਲੋਂ ਬਹੁਤ ਵਖਰੇ ਹਨ।
ਤੁਹਾਡੇ ਨੀਜੀ ਹਵਾਈ ਜਹਾਜ ਦੀ ਖਿੜਕੀ ਵਿਚੋਂ ਬਰਾਜ਼ੀਲ ਇਕ ਵੱਡੇ ਮੌਕੇ ਪ੍ਰਦਾਨ ਕਰਨ ਵਾਲੀ ਧਰਤੀ ਜਾਪਦੀ ਹੋਵੇਗੀ ਪਰ ਜੇ ਕਰ ਤੁਸੀਂ ੳਨ੍ਹਾਂ ਦੀ ਖੇਤੀ ਬਾੜੀ ਅਤੇ ਤਕਨੀਕੀ ਤਰੀਕਿਆਂ ਨੂੰ ਪੰਜਾਬ ਵਿੱਚ ਲਾਗੂ ਕਰ ਕੇ ਵਿਹਾਰਿਕ ਰੂਪ ਨਹੀਂ ਦੇਵੋਂਗੇ ਤਾਂ ਫਿਰ ਤੁਹਾਡੀ ਇਹ ਵਿਦੇਸ਼ ਯਾਤਰਾ ਕੇਵਲ ਪੈਸੀਆਂ ਦੀ ਬਰਬਾਦੀ ਬਣ ਕੇ ਰਹਿ ਜਾਵੇਗੀ।
ਜੇ ਪੰਜਾਬ ਦੇ ਕਿਸਾਨ ਤੁਹਾਡੀ ਗੱਲ ਮਨ ਕੇ ਪ੍ਰਵਾਸੀ ਬਣਨ ਲਈ ਰਾਜ਼ੀ ਹੋ ਜਾਣ ਤਾਂ ਉਨ੍ਹਾਂ ਤੇ ਚੜੇ ਠੋਸ ਕਰਜੇ ਕੌਨ ਲਾਊਣ ਦੀ ਜਿਮੇਵਾਰੀ ਲਏਗਾ?
ਪੰਜਾਬ ਦੀ ਖੇਤੀ ਬਾੜੀ ਦੀ ਸਭ ਤੋਂ ਵੱਡੀ ਸਮਸਿਆ ਇਸ ਦੀ ਵਿਵਿਧਤਾ ਦੀ ਘਾਟ ਹੈ ਜਿਸ ਦਾ ਹੱਲ ਸਿਰਫ ਕਣਕ ਅਤੇ ਝੋਨੇ ਦੇ ਗੇੜ ਨੂੰ ਖਤਮ ਕਰ ਕੇ ਹੀ ਹੋਵੇਗਾ। ਤੁਹਾਡੀ ਸਰਕਾਰ ਨੇ ਅਤੇ ਤੁਹਾਡੀ ਇਸ ਵਿਦੇਸ਼ ਯਾਤਰਾ ਨੇ ਇਸ ਮੌਲਿਕ ਮੁੱਦੇ ਨੂੰ ਸੁਲਝਾਉਣ ਵਿੱਚ ਕੋਈ ਸਫਲਤਾ ਨਹੀਂ ਹਾਸਿਲ ਕੀਤੀ।
ਫਿਰ ਤੁਹਾਡੀ ਸਾਖ ਅਤੇ ਇਜ਼ੱਤ ਦਾ ਮਸਲਾ ਹੈ। ਮੈਂ ਪਿਛਲੇ ਦੋ ਹਫਤਿਆਂ ਵਿੱਚ ਕਈ ਕਿਸਾਨਾਂ ਨੂੰ ਮਿਲਿਆਂ ਹਾਂ ਜੋ ਲਗਾਤਾਰ ਤੁਹਾਡੀ ਵਿਦੇਸ਼ ਯਾਤਰਾ ਦੀਆਂ ਖਬਰਾਂ ਪੜਦੇ ਰਹੇ ਹਨ। ਕੋਈ ਵੀ ਇਹ ਰਾਏ ਨਹੀਂ ਰਖਦਾ ਕਿ ਤੁਸੀਂ ਪੰਜਾਬ ਦੇ ਭਲੇ ਲਈ ਵਿਦੇਸ਼ਾਂ ਵਿੱਚ ਗਏ। ਬੜੇ ਹੀ ਅਫਸੋਸ ਨਾਲ ਇਹ ਕਹਿਨਾ ਪੈਂਦਾ ਹੈ ਕਿ ਸਾਰੇ ਹੀ ਇਸ ਗੱਲ ਤੋਂ ਸਹਿਮਤ ਹਨ ਕਿ ਤੁਸੀਂ ਉਥੇ ਆਪਣੀ ਨਿਜੀ ਜਾਇਦਾਦ ਦੀ ਪ੍ਰਾਪਤਿਆਂ ਵਿੱਚ ਹੀ ਲਗੇ ਰਹੇ।
ਇਹ ਸੁਖਬੀਰ ਬਾਦਲ ਹੋਣ ਦੀ ਤ੍ਰਾਸਦੀ ਹੀ ਹੈ ਕਿ ਹੁਣ ਜਦ ਤੁਸੀਂ ਪੰਜਾਬ ਨੂਂ ਅੱਗੇ ਵਧਾਉਣ ਦੀ ਇਕ ਸੱਚੀ ਅਤੇ ਨਿਰਛਲ ਕੋਸ਼ਿਸ਼ ਕਰ ਰਹੇ ਹੋਂ ਤਾਂ ਵੀ ਲੋਕ ਤੁਹਾਡਾ ਯਕੀਨ ਨਹੀਂ ਕਰਦੇ।
ਸਤਿਕਾਰ ਸਹਿਤ
ਜੱਸੀ ਖੰਗੂੜਾ
ਐਮ.ਐਲ.ਏ. ਹਲਕਾ ਕਿਲ੍ਹਾ ਰਾਏਪੁਰ